ਐਵਾਰਡ- ਵੀਰ ਚੱਕਰ
ਪੁਰਸਕਾਰ ਦਾ ਸਾਲ - 1966 (ਗਣਤੰਤਰ ਦਿਵਸ)
ਸੇਵਾ ਨੰਬਰ ਈ.ਈ.ਸੀ. - 55672
ਅਵਾਰਡ ਦੇ ਸਮੇਂ ਰੈਂਕ - ਸੈਕਿੰਡ ਲੈਫਟੀਨੈਂਟ
ਯੂਨਿਟ- ਪੂਨਾ ਹਾਰਸ
ਸੈਕਿੰਡ ਲੈਫਟੀਨੈਂਟ ਹਰ ਇਕਬਾਲ ਸਿੰਘ ਧਾਲੀਵਾਲ, (EC 55672), ਪੂਨਾ ਹਾਰਸ.
8 ਸਤੰਬਰ, 1965 ਨੂੰ, ਸੈਕਿੰਡ ਲੈਫਟੀਨੈਂਟ ਹਰ ਇਕਬਾਲ ਸਿੰਘ ਧਾਲੀਵਾਲ ਪਾਕਿਸਤਾਨ ਦੇ ਸਿਆਲਕੋਟ ਖੇਤਰ ਵਿਚ ਪੂਨਾ ਹਾਰਸ ਫੌਜ ਦੀ ਅਗਵਾਈ ਕਰ ਰਿਹਾ ਸੀ। ਉਸਦਾ ਪਹਿਲਾ ਮੁਕਾਬਲਾ ਫਿਲੌਰਾ ਲਾਂਡੇ ਦੇ ਉੱਤਰ ਵਿੱਚ ਦੁਸਮਣ ਦੇ ਪੰਜ ਪੈਟਨ ਟੈਂਕਾਂ ਨਾਲ ਹੋਇਆ। ਜਦੋਂ ਉਸਨੇ ਆਪਣੇ ਸਿਪਾਹੀਆਂ ਨੂੰ ਹਮਲਾ ਕਰਨ ਦਾ ਆਦੇਸ਼ ਦਿੱਤਾ, ਤਦ ਇੱਕ ਬੰਬ ਉਸਦੇ ਟੈਂਕ ਤੇ ਡਿੱਗ ਪਿਆ ਅਤੇ ਅੱਗ ਲੱਗ ਗਈ। ਡਰਾਈਵਰ ਟਰੈਕ ਦੇ ਕੋਲ ਜਾ ਡਿੱਗਾ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੁਸ਼ਿਕਲ ਦੇ ਬਾਵਜੂਦ, ਸੈਕਿੰਡ ਲੈਫਟੀਨੈਂਟ ਹਰ ਇਕਬਾਲ ਸਿੰਘ ਦੁਸ਼ਮਣ ਦੀ ਸਿੱਧੀ ਗੋਲੀ ਬਾਰੀ ਦੇ ਵਿਚਕਾਰ ਆ ਕਿ ਡਰਾਈਵਰ ਨੂੰ ਚੁੱਕ ਲਿਆਇਆ ਅਤੇ ਦੁਸ਼ਮਣ ਦਾ ਬਹੁਤ ਦਲੇਰੀ ਨਾਲ ਮੁਕਾਬਲਾ ਕੀਤਾ। ਇਸ ਕਾਰਵਾਈ ਵਿੱਚ ਲੈਫਟੀਨੈਂਟ ਹਰ ਇਕਬਾਲ ਸਿੰਘ ਧਾਲੀਵਾਲ ਨੇ ਦਲੇਰੀ ਅਤੇ ਸਵੈ-ਮਾਣ ਦਿਖਾਇਆ ਅਤੇ ਇਹ ਉਸਦੇ ਅਧੀਨ ਸਾਰੇ ਸਿਪਾਹੀਆਂ ਲਈ ਪ੍ਰੇਰਣਾ ਸਰੋਤ ਸੀ ।
No comments:
Post a Comment